ਯੂਕਰੇਨ ਤੋਂ ਵੱਡੀ ਖ਼ਬਰ ! ਰੂਸ ਨਾਲ ਗੱਲਬਾਤ ਲਈ ਤਿਆਰ ਹੋਇਆ ਯੂਕਰੇਨ , Ukraine ਨੇ ਰੂਸ ਦੇ ਰਾਸ਼ਟਰਪਤੀ ਨੂੰ ਗੱਲਬਾਤ ਲਈ ਭੇਜਿਆ ਪ੍ਰਸਤਾਵ

ਯੂਕਰੇਨ : ਰੂਸ ਅਤੇ ਯੂਕਰੇਨ ਵਿਚਾਲੇ ਜੰਗ ਆਪਣੇ ਸਿਖਰ ‘ਤੇ ਪਹੁੰਚ ਗਈ ਹੈ। ਰੂਸ ਨੇ ਯੂਕਰੇਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਹੁਣ ਤੱਕ ਕਈ ਜਵਾਨ ਵੀ ਸ਼ਹੀਦ ਹੋ ਗਏ ਹਨ। ਹੁਣ ਇਸ ਤਬਾਹੀ ਤੋਂ ਬਾਅਦ ਰੂਸ ਫਿਰ ਤੋਂ ਗੱਲਬਾਤ ਦੀ ਮੇਜ਼ ‘ਤੇ ਆ ਗਿਆ ਹੈ। ਉੱਥੋਂ ਦੇ ਵਿਦੇਸ਼ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਯੂਕਰੇਨੀ ਫੌਜੀ ਹਥਿਆਰ ਸੁੱਟ ਦਿੰਦੇ ਹਨ ਤਾਂ ਫਿਰ ਤੋਂ ਗੱਲਬਾਤ ਕੀਤੀ ਜਾ ਸਕਦੀ ਹੈ।

ਓਧਰ ਯੂਕਰੇਨ ਰੂਸ ਨਾਲ ਗੱਲਬਾਤ ਲਈ ਰਾਜ਼ੀ ਹੋ ਗਿਆ ਹੈ। ਇਹ ਜਾਣਕਾਰੀ ਰੂਸੀ ਨਿਊਜ਼ ਏਜੰਸੀ ਟਾਸ ਦੇ ਮੁਤਾਬਕ ਹੈ। ਇਸ ਦੇ ਨਾਲ ਹੀ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਅੰਡਰਗਰਾਊਂਡ ਹੋ ਗਏ ਹਨ। ਰੂਸ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ, ‘ਜੇਕਰ ਯੂਕਰੇਨ ਲੜਾਈ ਬੰਦ ਕਰਦਾ ਹੈ ਤਾਂ ਰੂਸ ਗੱਲਬਾਤ ਕਰਨ ਲਈ ਤਿਆਰ ਹੈ। ਇਹ ਯੂਕਰੇਨ ਦੀ ਮੌਜੂਦਾ ਸਰਕਾਰ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਇੱਕ ਅਪ੍ਰੇਸ਼ਨ ਹੈ। ਯੂਕਰੇਨ ਨੂੰ ਆਜ਼ਾਦ ਕਰਨਾ ਹੋਵੇਗਾ।

Leave a Reply

Your email address will not be published. Required fields are marked *